Explore
Also Available in:

ਯਿਸੂ ਕਿਉਂ ਮਰਿਆ?

ਕੁਰਬਾਨੀ ਸਿਸਟਮ ਅਤੇ ਸ੍ਰਿਸ਼ਟੀ

ਨਾਲ

Three crosses of Golgotha

ਮੇਰੇ ਲੇਖ ਵਿੱਚ “ਇੱਕ ਇੰਵੈਂਜਲੀਕਲ ‘ਲਿਟਮਸ ਟੈਸਟ’” ਅਰਥਾਤ ਸੱਚਾਈ ਦੀ ਇੰਜੀਲਵਾਦੀ ਪਰੀਖਿਆ ਵਿੱਚ ਮੈਂ “ਇੰਜੀਲਵਾਦ” ਸ਼ਬਦ ਦੇ ਪ੍ਰਭਾਵ ਦਾ ਅਸਰ ਘੱਟ ਹੋਣ ਦੀ ਗੱਲ ਕੀਤੀ ਸੀ। “ਲਿਟਮਸ ਟੈਸਟ” ਵਿੱਚ ਮੈਂ ਇੱਕ ਸੱਚੇ ਇੰਜੀਲਵਾਦੀ ਹੋਣ ਦਾ ਚਿੰਨ੍ਹ ਉਸ ਦੇ ਦੁਆਰਾ ਉਤਪਤ 1-11 ਦੇ ਸਿੱਧੇ ਪਾਠ ਨੂੰ ਸਵੀਕਾਰ ਕੀਤੇ ਜਾਣ ਦੇ ਚਿੰਨ੍ਹ ਦੇ ਰੂਪ ਵਿੱਚ ਸੁਝਾਓ ਦਿੱਤਾ ਸੀ ਕਿਉਂਕਿ ਉਤਪਤ 1-11 ਦੇ ਉੱਤੇ ਹਮਲਾ ਮੁੱਖ ਤੌਰ ਤੇ ਬਾਈਬਲ ਦੇ ਅਧਿਕਾਰ ਦੇ ਉੱਤੇ, ਅਤੋ ਸਿੱਟੇਂ ਵਜੋਂ ਪਰਮੇਸ਼ੁਰ ਦੇ ਉੱਤੇ ਹਮਲਾ ਕਰਨਾ ਹੈ।1

ਇਨ੍ਹਾਂ ਦਿਨਾਂ ਵਿੱਚ ਖੁਦ ਨੂੰ ਇੰਜੀਲਵਾਦੀ ਕਹਾਉਣ ਵਾਲੇ ਲੋਕ ਇਸ ਤਰ੍ਹਾਂ ਦੇ ਇੱਕ ਬਿਆਨ ਦੇ ਉੱਤੇ, ਇਹ ਦਾਵਾ ਕਰਦੇ ਹੋਏ ਵਿਵਾਦ ਕਰਨਗੇ ਕਿ ਸ੍ਰਿਸ਼ਟੀ-ਬਨਾਮ-ਕ੍ਰਮਵਿਕਾਸ ਦਾ ਵਿਸ਼ਾ ਉਨ੍ਹਾਂ ਦੇ ਵਿਸ਼ਵਾਸ ਲਈ “ਢੁੱਕਵਾਂ ਨਹੀਂ” ਹੈ ਜਾਂ ਇਹ ਕਿ ਸ੍ਰਿਸ਼ਟੀ ਦੇ ਵਰਨਣ ਦੀ ਅਲੱਗ ਤਰੀਕਿਆਂ ਨਾਲ ਵਿਆਖਿਆ ਕੀਤੀ ਜਾ ਸਕਦੀ ਹੈ। ਪਰ, ਮੇਰੀ ਦਲੀਲ ਇਹ ਹੈ ਕਿ ਦੋਵੇਂ ਹੀ ਦ੍ਰਿਸ਼ਟੀਕੋਣ ਅਜਿਹੇ ਮੁੱਖ ਧਰਮ ਵਿਗਿਆਨ ਮੁਸ਼ਕਿਲਾਂ ਨੂੰ ਪੈਦਾ ਕਰਦੇ ਹਨ ਜਿਹੜਾ ਖੁਸ਼ਖਬਰੀ ਨੂੰ ਉਸ ਦੀ ਨੀਂਹ ਤੋਂ ਹੀ ਹਿਲਾ ਦਿੰਦਾ ਹੈ।

ਇੱਥੇ, ਮੈਂ ਸ੍ਰਿਸ਼ਟੀ-ਬਨਾਮ-ਕ੍ਰਮਵਿਕਾਸ ਦੇ ਗਿਆਨ ਦੇ ਉੱਤੇ ਸ਼ੋਧ ਜਾਂ (ਤਹਿ ਤੱਕ ਪਹੁੰਚਣਾ) ਨਹੀਂ ਚਾਹਾਂਗਾ ਕਿਉਂਕਿ ਇਸ ਨੂੰ ਕਿਸੇ ਹੋਰ ਥਾਂ ਤੇ ਵਿਚਾਰ ਕੀਤਾ ਜਾਵੇਗਾ, ਪਰ ਉਨ੍ਹਾਂ ਧਰਮ ਵਿਗਿਆਨ ਦੇ ਵਿਸ਼ਿਆਂ ਦੇ ਉੱਤੇ ਵਿਚਾਰ ਵਟਾਂਦਰਾ ਕਰਾਂਗਾ ਜਿਹੜੇ ਇੱਕ ਅਜਿਹੇ ਪ੍ਰਸ਼ਨ ਦੇ ਦੁਆਲੇ ਘੁੰਮਦੇ ਹਨ ਜਿੰਨ੍ਹਾਂ ਨੂੰ ਮੈਂ ਆਪਣੇ ਪਹਿਲਾਂ ਵਾਲੇ ਲੇਖ ਵਿੱਚ ਛੱਡ ਦਿੱਤਾ ਸੀ ਅਰਥਾਤ, “ਯਿਸੂ ਕਿਉਂ ਮਰਿਆ?”

ਕੋਈ ਵੀ ਸੱਚਾ ਇੰਵੈਂਜਲੀਕਲ ਅਰਥਾਤ ਇੰਜੀਲਵਾਦੀ ਅਜਿਹਾ ਸੁਝਾਓ ਨਹੀਂ ਦੇਵੇਗਾ ਕਿ ਖ਼੍ਰੀਸ਼ਟ-ਵਿਗਿਆਨ (ਮਸੀਹ ਦੇ ਬਾਰੇ ਵਿੱਚ ਅਧਿਐਨ) “ਢੁੱਕਵਾਂ ਨਹੀਂ” ਹੈ ਅਤੇ ਮਿੱਲਾਰਡ ਈਰਿੱਕਸਨ ਕਹਿੰਦੇ ਹਨ “ਕਿ ਮਸੀਹ ਦੇ ਬਾਰੇ ਵਿੱਚ ਸਾਡੀ ਸਮਝ ਮਸੀਹੀ ਵਿਸ਼ਵਾਸ ਦੇ ਚਰਿੱਤਰ ਦੇ ਲਈ ਕੇਂਦਰੀ ਅਤੇ ਨਿਰਣਾਇਕ ਹੋਣੀ ਚਾਹੀਦੀ ਹੈ। ਮਸੀਹ ਦੇ ਬਾਰੇ ਵਿੱਚ ਜੋ ਵਿਅਕਤੀ ਸੋਚਦਾ ਹੈ ਦੇ ਪ੍ਰਸ਼ਨ ਨੂੰ ਲੈ ਕੇ ਸਭ ਕੁਝ ਬਾਅਦ ਦੀਆਂ ਗੱਲਾਂ ਹਨ।”2 ਕਿਸੇ ਵੀ ਤਰ੍ਹਾਂ ਦਾ “ਵਿਗਿਆਨ” ਅਤੇ “ਖ਼੍ਰੀਸ਼ਟ-ਵਿਗਿਆਨ” ਦੇ ਦੁਆਰਾ ਬਹੁਤ ਸਾਰਾ ਧਰਮ ਵਿਗਿਆਨ ਪ੍ਰਭਾਵਿਤ ਹੋਇਆ ਹੈ, ਖਾਸ ਕਰਕੇ, ਇਸ ਨੇ ਅਜਿਹੇ ਵਿਸ਼ਿਆਂ ਦੀ ਉਮੀਦ ਕੀਤੀ ਹੈ ਜਿਵੇਂ ਲੂਕਾ ਯਿਸੂ ਦੀ ਵੰਸ਼ਾਵਲੀ ਨੂੰ ਆਦਮ ਤੋਂ ਆਉਂਦੇ ਹੋਏ ਪਾਉਂਦਾ ਹੈ ਅਤੇ ਪੌਲੁਸ ਕਹਿੰਦਾ ਹੈ ਕਿ ਮੌਤ ਇਸ ਸੰਸਾਰ ਵਿੱਚ ਸਿਰਫ਼ ਆਦਮ ਦੇ ਪਾਪ ਕਰਨ ਕਰਕੇ ਆਈ।

ਖ਼੍ਰੀਸ਼ਟ-ਵਿਗਿਆਨ ਆਪਣੇ ਆਪ ਦੇ ਅਧਿਕਾਰ ਵਿੱਚ ਇੱਕ ਬਹੁਤ ਜ਼ਿਆਦਾ ਵੱਡਾ ਵਿਸ਼ਾ ਹੈ ਅਤੇ ਸਮੇਂ ਦੀ ਘਾਟ ਹੋਣ ਕਾਰਨ ਇਸ ਤੇ ਜ਼ਿਆਦਾ ਵਰਨਣ ਕੀਤੇ ਜਾਣ ਵਿੱਚ ਰੁਕਾਵਟ ਪਾਉਂਦਾ ਹੈ। ਇੰਨ੍ਹਾਂ ਹੀ ਕਹਿਣਾ ਠੀਕ ਹੋਵੇਗਾ ਕਿ ਯਿਸੂ ਨੂੰ ਕਿਵੇਂ ਦੇਖਿਆ ਜਾਣ ਦੇ ਲਈ ਇੱਥੇ ਅਜਿਹੇ ਦੋ ਦ੍ਰਿਸ਼ਟੀਕੋਣ ਹਨ, ਅਰਥਾਤ ਮਨੁੱਖ ਦੇ ਦ੍ਰਿਸ਼ਟੀਕੋਣ ਤੋਂ (“ਹੇਠਾਂ ਦੀ ਵੱਲੋਂ” ਦਿੱਤਾ ਹੋਇਆ ਖ਼੍ਰੀਸ਼ਟ ਵਿਗਿਆਨ) ਜਾਂ ਪਰਮੇਸ਼ੁਰ ਦੇ ਦ੍ਰਿਸ਼ਟੀਕੋਣ ਤੋਂ (“ਉੱਤੇ ਦੀ ਵੱਲੋਂ” ਦਿੱਤਾ ਹੋਇਆ ਖ਼੍ਰੀਸ਼ਟ ਵਿਗਿਆਨ)। ਪਹਿਲਾਂ ਦ੍ਰਿਸ਼ਟੀਕੋਣ, ਭਾਵੇਂ ਆਪਣੀ ਤਕਨੀਕੀ ਵਿੱਚ, ਧਰਮ ਵਿਗਿਆਨ ਦੇ ਤੌਰ ਤੇ ਜਾਇਜ ਹੈ, ਇਹ ਉਦਾਰਵਾਦੀ ਵਿਦਵਾਨਾਂ ਦੇ ਅਧੀਨ ਹੋਣ ਦਾ ਝੁਕਾਓ ਰੱਖਦਾ ਹੈ, ਜਿਹੜੇ ਸ਼ੁੱਧਤਾ ਦੇ ਪ੍ਰਸ਼ਨ ਕਰਦੇ ਹਨ, ਅਤੇ ਇੱਥੋਂ ਤੱਕ ਕਿ ਬਾਈਬਲ ਦੇ ਅਧਿਕਾਰ ਦੀ ਸ਼ੱਧਤਾ ਦਾ। ਉੱਤੇ ਵੱਲੋਂ ਦਿੱਤਾ ਹੋਇਆ ਖ਼੍ਰੀਸ਼ਟ-ਵਿਗਿਆਨ ਇਹ ਦ੍ਰਿਸ਼ਟੀਕੋਣ ਕਿ ਬਾਈਬਲ ਪਰਮੇਸ਼ੁਰ ਦਾ ਪ੍ਰੇਰਿਆ ਵਚਨ ਹੈ, ਦੇ ਨਿਹਿਤ ਮਨਜ਼ੂਰੀ ਦੇ ਵਿਚਾਰ ਦੇ ਇੰਵੈਂਜਲੀਕਲ ਅਰਥਾਤ ਇੰਜੀਲਵਾਦੀ ਦ੍ਰਿਸ਼ਟੀਕੋਣ ਨਾਲੋਂ ਜ਼ਿਆਦਾ ਮੇਲ ਖਾਂਦਾ ਹੈ ਅਤੇ ਇਸ ਲਈ ਮੈਂ ਇੱਥੇ ਆਪਣੇ ਧਿਆਨ ਨੂੰ ਇਸ ਦੇ ਦ੍ਰਿਸ਼ਟੀਕੋਣ ਅਤੇ ਇਸ ਦੇ ਸੰਕੇਤਾਂ ਦੀ ਵੱਲ ਕੇਂਦ੍ਰਿਤ ਕਰਾਂਗਾ।

ਜੇ ਅਸੀਂ “ਇੰਜੀਲਾਂ ਵਿੱਚ ਇਸ ਸੁਝਾਓ” ਨੂੰ ਕਿ ਪਰਮੇਸ਼ੁਰ ਕਿਹੜੀਆਂ ਗੱਲਾਂ ਨੂੰ ਮਹੱਤਵਪੂਰਨ ਹੋਣ ਲਈ ਦੇਖਦਾ ਹੈ, ਨੂੰ ਪਾਉਣ ਦੇ ਲਈ “ਵਚਨਾਂ ਦੀ ਗਿਣਤੀ” ਕਰੀਏ ਤਾਂ ਪ੍ਰਮੁੱਖ ਮਹੱਤਤਾ ਸਪੱਸ਼ਟ ਤੌਰ ਤੇ ਸਲੀਬ ਹੈ। ਯਿਸੂ ਦੇ ਪਹਿਰਾਵੇ, ਉਸ ਦੀਆਂ ਪਸੰਦਾਂ, ਨਾ-ਪਸੰਦਾਂ ਆਦਿ ਵਰਗੀਆਂ ਗੱਲਾਂ ਦੀ ਸਹੀ ਜਾਣਕਾਰੀ ਨਹੀਂ ਹੈ। ਇੱਥੋਂ ਤੱਕ ਕਿ ਦੋ ਇੰਜੀਲਾਂ ਉਸ ਦੇ ਜਨਮ ਦੇ ਵਰਨਣ ਨੂੰ ਹੀ ਛੱਡ ਦਿੰਦੀਆਂ ਹਨ। ਇਸ ਦੇ ਉਲਟ, ਇੰਜੀਲਾਂ ਦੇ ਅੱਧੇ ਤੋਂ ਜ਼ਿਆਦਾ ਅਧਿਆਏ ਉਸ ਦੇ ਜੀਵਨ ਦੇ ਆਖਰੀ ਹਫ਼ਤੇ ਅਤੇ ਇਸ ਤੱਕ ਪਹੁੰਚਣ ਵਾਲੀ ਤੁਰੰਤ ਦਾਂ ਉਸ ਦੇ ਸਲੀਬ ਦਿੱਤੇ ਜਾਣ ਤੋਂ ਬਾਅਦ ਦੀਆਂ ਘਟਨਾਵਾਂ ਦੇ ਲਈ ਸਮਰਪਣ ਹਨ।

ਸ੍ਰਿਸ਼ਟੀ-ਬਨਾਮ-ਕ੍ਰਮਵਿਕਾਸ ਦੀ ਬਹਿਸ ਅਕਸਰ ਵਿਗਿਆਨਕ ਦਲੀਲਾਂ ਦੇ ਉੱਤੇ ਲੜੀ ਜਾਂਦੀ ਹੈ, ਪਰ ਖ਼੍ਰੀਸ਼ਟ-ਵਿਗਿਆਨ ਦੇ ਵਿਸ਼ੇ ਉੱਤੇ ਸ੍ਰਿਸ਼ਟੀ ਦੇ ਵਰਨਣ ਦੇ ਪ੍ਰਭਾਵ ਦੇ ਬਾਰੇ ਵਿੱਚ ਕੀ ਕਿਹਾ ਜਾਵੇ, ਅਤ ਖਾਸ ਕਰਕੇ, ਯਿਸੂ ਦੀ ਮੌਤ ਦੇ ਉੱਤੇ? ਖਾਸ ਤੌਰ ਤੇ ਤਿੰਨ ਵਿਸ਼ੇ ਹਨ ਜਿੰਨਾਂ ਦੀ ਧਿਆਨ ਨਾਲ ਜਾਂਚ ਪੜਤਾਲ ਕਰਨ ਦੀ ਜ਼ਰੂਰਤ ਹੈ:

  • ਮੌਤ ਕੀ ਹੈ?
  • ਯਿਸੂ ਨੂੰ ਕਿਉਂ ਮਰਨਾ ਪਿਆ?
  • ਉਸ ਨੂੰ ਸਾਡੇ ਲਈ ਮਰਨ ਵਾਸਤੇ ਕਿਹੜੀਆਂ “ਸ਼ਰਤਾਂ” ਨੂੰ ਪੂਰਾ ਕਰਨ ਦੀ ਜ਼ਰੂਰਤ ਪਈ?

ਇਹ ਤਿੰਨ੍ਹੇ ਹੀ ਵਿਸ਼ੇ ਮੁੱਖ ਹਨ ਅਤੇ ਇਸ ਲਈ ਮਹੱਤਵਪੂਰਤਾ ਦੇ ਕਾਰਨ, ਲਿਖਿਤ ਤਰਕਾਂ ਨੂੰ ਸੰਖੇਪ ਵਿੱਚ ਇਸ ਉਮੀਦ ਦੇ ਨਾਲ ਦਿੱਤਾ ਗਿਆ ਹੈ ਕਿ ਇਹ ਦੋਵੇਂ ਅਰਥਾਤ ਆਪਣੀ ਮਹੱਤਵਪੂਰਨਤਾ ਅਤੇ ਸੰਬੱਧਤਾ ਨੂੰ ਸ੍ਰਿਸ਼ਟੀ ਦੇ ਵਰਨਣ ਨੂੰ ਦਿਖਾਉਣ ਦੇ ਲਈ ਕਾਫੀ ਹੈ।

ਦੋਵੇਂ ਅਰਥਾਤ ਇਸ਼ਵਰਵਾਦੀ ਅਤੇ ਮਨੁੱਖਵਾਦੀ ਵਿਕਾਸਵਾਦੀਆਂ ਦੇ ਮੁਤਾਬਿਕ, ਮੌਤ ਅਤੇ ਦੁੱਖ ਮਨੁੱਖ ਦੇ ਵਿਕਾਸ ਵਿੱਚ ਆਉਣ ਜਾਂ ਸ੍ਰਿਸ਼ਟੀ ਹੋਣ ਤੋਂ ਹਜ਼ਾਰਾਂ, ਜਾਂ ਇੱਥੋਂ ਤੱਕ ਕਿ ਲੱਖਾਂ ਸਾਲ ਕਿਸੇ ਅਜਿਹੀ ਪ੍ਰੀਕ੍ਰਿਆ ਦੇ ਦੁਆਰਾ ਪ੍ਰਗਟ ਹੋ ਗਿਆ ਸੀ ਜਿਸ ਨੂੰ ਬਾਈਬਲ ਵਿੱਚ ਛੱਡ ਦਿੱਤਾ ਗਿਆ ਹੈ। ਫਿਰ ਵੀ, ਮੌਤ ਕੀ ਹੈ ਅਤੇ ਇਸ ਦੀ ਸ਼ੁਰੂਆਤ ਕਿਵੇਂ ਹੋਈ?

ਦੋਵੇਂ ਅਰਥਾਤ ਉਤਪਤ ਅਤੇ ਨਵਾਂ ਨੇਮ (ਰੋਮੀਆਂ 5:12) ਕਹਿੰਦਾ ਹੈ ਕਿ ਮੌਤ ਇਸ ਸੰਸਾਰ ਵਿੱਚ ਇੱਕ ਮਨੁੱਖ ਦੇ ਪਾਪ ਕਾਰਨ , ਇਸ ਸਪੱਸ਼ਟ ਸੰਕੇਤ ਦੇ ਨਾਲ ਦਾਖਿਲ ਹੋਈ ਕਿ ਆਦਮ ਤੋਂ ਪਹਿਲਾਂ ਕੋਈ ਮੌਤ ਨਹੀਂ ਸੀ। ਇਸ ਲਈ ਅਸੀਂ ਕਿਉਂ ਇਸ ਨੂੰ ਅਣਦੇਖਿਆ ਕਰ ਦਿੰਦੇ ਹਾਂ ਜਿਸ ਦੇ ਲਈ ਦੋਵੇਂ ਨੇਮ ਬੋਲਦੇ ਹਨ ਅਤੇ ਵਿਕਸਿਤ ਵਿਕਾਸਵਾਦੀ ਅਨੁਮਾਨ ਹੈ ਕਿ ਮੌਤ “ਸੁਭਾਵਿਕ” ਹੈ, ਨੂੰ ਇਸੇ ਤਰ੍ਹਾਂ ਹੀ ਸਵੀਕਾਰ ਕਰ ਲੈਂਦੇ ਹਨ?

ਇਹ ਗੱਲ ਬਹੁਤ ਹੀ ਦਿਲਚਸਪ ਹੈ, ਕਿ ਵਿਕਾਸਵਾਦੀ ਮੌਤ ਨੂੰ ਕੁਦਰਤੀ ਪ੍ਰੀਕ੍ਰਿਆ ਨੂੰ ਅਖੰਡ ਵਸਤੂ ਦੇ ਰੂਪ ਵਿੱਚ ਸਵੀਕਾਰ ਕੀਤੇ ਜਾਣ ਉੱਤੇ ਬਹੁਤ ਖੁਸ਼ ਹੁੰਦੇ ਹਨ, ਅਤੇ ਫਿਰ ਵੀ ਅਕਸਰ ਜਿਸ ਨੂੰ “ਪੁਰਾਣੇ ਨੇਮ ਦਾ ਪਰਮੇਸ਼ੁਰ” ਕਹਿ ਕੇ ਬੁਲਾਇਆ ਜਾਂਦਾ ਹੈ, ਉਸ ਉੱਤੇ ਪਸ਼ੂਆਂ ਦੇ ਪ੍ਰਤੀ ਅਤੇ ਇਸ ਤੋਂ ਬਾਅਦ ਯਿਸੂ ਦੇ ਲਹੂ ਦਾ ਸਾਡੇ ਬਦਲੇ ਬਹਾਉਣ ਦੇ ਲਈ ਉਸ ਦੇ ਉੱਤੇ ਉਸ ਨੂੰ ਜ਼ਾਲਮ ਹੋਣ ਦਾ ਦੋਸ਼ ਲਾਉਂਦੇ ਹਨ। ਜਦ ਕਿ, ਸੱਚਿਆਈ ਇਹ ਹੈ ਕਿ - ਬਾਈਬਲ ਦੇ ਮੁਤਾਬਿਕ-ਸਾਰਿਆਂ ਦੇ ਜੀਵਨ ਦੇ ਲੇਖਕ ਅਤੇ ਸ੍ਰਿਸ਼ਟੀਕਰਤਾ ਦੇ ਕੋਲ ਉਸ ਜੀਵਨ ਨੂੰ ਹਟਾਉਣ ਦਾ “ਅਧਿਕਾਰ” (ਆਧੁਨਿਕ ਸ਼ਬਦਾਵਲੀ ਦਾ ਇਸਤੇਮਾਲ ਕਰਦੇ ਹੋਇਆਂ) ਹੈ। ਜਦੋਂ ਅਖੀਰ ਵਿੱਚ ਉਸ ਕੰਮ ਨੂੰ ਕੋਈ ਕਰਦਾ ਹੈ ਜਿਸ ਨੂੰ ਪਰਮੇਸ਼ੁਰ ਨੇ ਕੀਤਾ ਹੈ ਜਿਸ ਨੂੰ ਸਿਫਰ ਤੋਂ ਹੀ ਰਚਦਾ ਹੈ, ਸਿਰਫ ਉਦੋਂ ਤੋਂ ਹੀ ਉਸ ਨੂੰ ਉਸ ਉੱਤੇ ਨੈਤਿਕ ਅਧਿਕਾਰ ਹੈ, ਉਦੋਂ ਹੀ ਉਸ ਕੋਲ ਬਿਵਸਥਾ ਨੂੰ ਦੇਣ ਦਾ ਅਧਿਕਾਰ ਹੈ ਕਿ ਉਸ ਨਵੇਂ ਜੀਵਨ ਦੇ ਨਾਲ ਕੀ ਕੁਝ ਘਟਨਾ ਚਾਹੀਦਾ ਹੈ!

ਸੱਚਿਆਈ ਤਾਂ ਇਹ ਹੈ, ਕਿ ਬਾਈਬਲ ਵਿੱਚ ਪਹਿਲਾਂ ਵਰਨਣ (ਜਾਂ ਸੰਕੇਤਕ) ਮੌਤ ਉਸ ਵੇਲੇ ਦਿਖਾਈ ਦਿੰਦੀ ਹੈ ਜਦੋਂ ਪਰਮੇਸ਼ੁਰ ਨੇ ਇੱਕ ਪਸ਼ੂ (ਇੱਕ ਮੇਮਨੇ?) ਨੂੰ ਆਦਮ ਅਤੇ ਹਵਾ ਨੂੰ ਢੱਕਣ ਦੇ ਲਈ ਚਮੜੇ ਦਾ ਪ੍ਰਬੰਧ ਕਰਨ ਦੇ ਲਈ ਮਾਰਿਆ ਸੀ। ਇਸ ਕੰਮ ਦੁਆਰਾ, ਪਰਮੇਸ਼ੁਰ ਨੇ ਬਲੀਦਾਨ ਪ੍ਰਣਾਲੀ ਨੂੰ ਸ਼ੁਰੂ ਕੀਤਾ ਜਿਹੜੀ ਪਾਪ ਨੂੰ ਢੱਕਣ ਦੇ ਲਈ ਲਹੂ ਦੇ ਵਹਾਉਣ ਦੀ ਮੰਗ ਕਰਦੀ ਹੈ, ਇਹ ਅਜਿਹੀ ਪ੍ਰਣਾਲੀ ਹੈ ਜਿਸ ਨੇ ਉਸ ਸਮੇਂ ਇਸ ਗੱਲ ਨੂੰ ਕਾਇਨ ਅਤੇ ਹਾਬਿਲ ਦੀ ਉਤਪਤ 4 ਵਿੱਚ ਵਰਨਣ ਕਹਾਣੀ ਵਿੱਚ ਇਸ ਦਾ ਜ਼ਿਕਰ ਸਪੱਸ਼ਟ ਤੌਰ ਨਾਲ ਕੀਤਾ ਹੈ। ਇਸ ਦੇ ਉਲਟ, ਉਤਪਤ 3:15 ਵਿੱਚ ਸ਼ੈਤਾਨ ਨੂੰ ਮਸੀਹ ਦੇ ਦੁਆਰਾ ਕੁਚਲਣ ਦਾ ਇਸ਼ਾਰਾ ਮਿਲਦਾ ਹੈ। ਇਸ ਤਰ੍ਹਾਂ ਨਾਲ, ਉੱਥੇ ਉਤਪਤ 4 ਤੱਕ, ਪਾਪ, ਮੌਤ ਅਤੇ ਬਲੀਦਾਨ ਪ੍ਰਣਾਲੀ ਨੂੰ ਮਸੀਹ ਦੇ ਆਗਮਨ ਦੇ ਸੰਬੰਧ ਦੇ ਲਈ, ਬਲੀਦਾਨ ਪ੍ਰਣਾਲੀ ਦੇ ਨਾਲ ਆਪਸ ਵਿੱਚ ਜੁੜੇ ਹੋਏ ਹੋਣ ਅਤੇ ਉਸ ਦੇ ਦੁਆਰਾ ਮਰਨ ਦੀ ਜ਼ਰੂਰਤ ਦੇ ਲਈ, ਬਲੀਦਾਨ ਪ੍ਰਣਾਲੀ ਦੇ ਨਾਲ ਆਪਸ ਵਿੱਚ ਜੁੜੇ ਹੋਏ ਹੋਣ ਨੂੰ ਪਾਉਂਦੇ ਹਨ।

ਹੁਣ ਜ਼ਿਆਦਾਤਰ ਇੰਵੈਂਜਲੀਕਲ ਅਰਥਾਤ ਇੰਜੀਲਵਾਦੀ ਇਸ ਗੱਲ ਨਾਲ ਸਹਿਮਤ ਹੋਣਗੇ ਕਿ ਯਿਸੂ ਮਸੀਹ ਨੂੰ ਮਰਨਾ ਸੀ, ਅਤੇ ਨਾਲ ਹੀ ਉਸ ਨੂੰ: ਕ) ਮਨੁੱਖ; ਖ)ਈਸ਼ੁਰੀ; ਗ) ਪੁਰਸ਼; ਘ) ਪਹਿਲੌਠਾ; ਅਤੇ ਙ) ਅਤੇ ਬਿਨ੍ਹਾਂ ਕਿਸੇ ਦਾਗ ਦੇ ਸ਼ੁੱਧ ਹੋਣਾ ਸੀ। ਪਰ ਕਿਉਂ? ਅਸੀਂ ਕਿੱਥੇ ਇਨ੍ਹਾਂ ਸ਼ਰਤਾਂ ਨੂੰ ਸਥਾਪਿਤ ਕਰਦੇ ਹਾਂ? ਮੰਨੇ ਪ੍ਰਮੰਨੇ ਇੰਜੀਲਵਾਦੀ ਅਧਿਆਤਮਕ ਲੇਖ ਛੇਤੀ ਹੀ ਯਿਸੂ ਦੀ ਮਨੁੱਖਤਾ ਅਤੇ ਈਸ਼ੁਰੀਪਨ ਨੂੰ ਦਿਖਾਉਣ ਦੇ ਲਈ ਵਚਨਾਂ ਨੂੰ ਮੁਹੱਈਆ ਕਰਵਾਉਣਗੇ, ਪਰ ਬਾਅਦ ਵਿੱਚ ਸਾਰੀਆਂ ਤਿੰਨ ਸ਼ਰਤਾਂ ਬਲੀਦਾਨ ਪ੍ਰਣਾਲੀ ਦਾ ਅੰਗ ਹਨ।

ਹਾਲਾਂਕਿ ਬਾਈਬਲ ਪ੍ਰਣਾਲੀ “ਸ਼ੁਰੂ” ਤੋਂ ਹੀ ਹੋਂਦ ਵਿੱਚ ਸੀ, ਪਰ ਇਹ ਸਾਨੂੰ ਤੱਦ ਤੱਕ ਨਹੀਂ ਮਿਲਦੀ ਜਦੋਂ ਤੱਕ ਮੂਸਾ ਨੇ ਇਸ ਨੂੰ ਨੇਮ੍ਹਾਂ ਦੀ ਸੂਚੀ ਵਿੱਚ ਪਾਇਆ ਅਤੇ ਇਸ ਦੇ ਨਾਲ ਹੀ ਉਨ੍ਹਾਂ “ਯੋਗਤਾਵਾਂ” ਨੂੰ ਜੋੜ ਦਿੰਦਾ ਹੈ ਜਿੰਨ੍ਹਾਂ ਨੂੰ ਯਿਸੂ ਨੇ ਸਾਡੇ ਲਈ ਮਰਨ ਦੇ ਲਈ ਪੂਰਾ ਕਰਨ ਵਾਸਤੇ ਯੋਗ ਹੋਣਾ ਸੀ, ਜਿਸ ਨੇ ਸ਼ਰਤਾਂ ਦੀ ਇੱਕ ਖਾਸ ਲੜੀ ਦਾ ਪ੍ਰਬੰਧ ਕਰ ਦਿੱਤਾ। ਫਿਰ ਵੀ, ਜੇਕਰ ਉਤਪਤ 1-4 ਤੱਕ ਲਿੱਖੇ ਹੋਏ ਨੂੰ ਸਿੱਧੇ ਤੌਰ ਤੇ ਪੜ੍ਹਨ ਨੂੰ ਹਟਾ ਦਿੱਤਾ ਜਾਵੇ, ਤਾਂ ਬਲੀਦਾਨ ਪ੍ਰਣਾਲੀ ਦੇ ਲਈ ਨਾ ਕੋਈ ਸਪੱਸ਼ਟੀਕਰਨ ਜਾਂ ਤਕਰਸੰਗਤਤਾ ਰਹਿ ਜਾਂਦੀ ਹੈ (ਜਿਸ ਵਿੱਚ, ਬਹੁਤ ਸਾਰੇ ਬਾਈਬਲ ਸੰਬੰਧਿਤ ਅਤੇ ਜਲ ਪਰਲੋ ਵਰਗੇ ਵਿਸ਼ੇ ਸ਼ਾਮਿਲ ਹਨ, ਜਿਹੜੇ ਲਗਭਗ ਸਰਵਵਿਆਪਕ ਰੂਪ ਨਾਲ ਪਾਏ ਜਾਂਦੇ ਹਨ), ਪਰ ਯਿਸੂ ਨੂੰ ਕਿਉਂ ਮਰਨਾ ਪਿਆ ਇਸ ਦੇ ਲਈ ਕੋਈ ਵੀ ਯੋਗ, ਬਾਈਬਲ ਸੰਬੰਧਿਤ ਸਪੱਸ਼ਟੀਕਰਨ ਨਹੀਂ ਰਹਿ ਜਾਂਦਾ ਹੈ।

ਇਸ ਤਰ੍ਹਾਂ ਨਾਲ, ਯਿਸੂ ਕਿਸ ਤਰ੍ਹਾਂ ਉਸ ਦੇ ਆਉਣ ਤੋਂ 1,500 ਸਾਲ ਪਹਿਲਾਂ ਠਹਿਰਾਈ ਹੋਈ “ਯੋਗਤਾ” ਦੀਆਂ ਸ਼ਰਤਾਂ ਨੂੰ ਪੂਰਾ ਕਰਨ ਵਿੱਚ ਖਰਾ ਉੱਤਰਦਾ ਹੈ? ਨਵੇਂ ਨੇਮ ਵਿੱਚ ਸਾਨੂੰ ਮਿਲਦਾ ਹੈ ਕਿ ਯਿਸੂ ਪੁਰਸ਼ ਅਤੇ ਪਹਿਲੌਠਾ ਸੀ (ਉਦਾ. ਲੂਕਾ 2:2), ਉਹ ‘ਪਿਤਾ’ ਦੁਆਰਾ ਪਵਿੱਤਰ ਆਤਮਾ ਦੀ ਵੱਲੋਂ ਕੁਆਰੀ ਤੋਂ (ਲੂਕਾ 1:26-38) ਮਿਰਾਸ ਵਿੱਚ ਮਿਲਣ ਵਾਲੇ ਪਾਪ ਦੀ ਲੜੀ ਨੂੰ ਤੋੜਨ ਲਈ ਪੈਦਾ ਹੋਇਆ ਅਤੇ ਇਹ ਕਿ ਬਿਨਾਂ ਕਿਸੇ ਦਾਗ (ਕੁੱਲੀਸੀਆਂ 1:22; 1ਪਤਰਸ 1:19) ਦੇ ਸੀ। ਉਹ ਨਾਲ ਹੀ ਮਨੁੱਖ ਅਤੇ ਈਸ਼ੁਰੀ ਸੀ, ਸਿੱਟੇ ਵਜੋਂ ਸਾਡੇ ਕੋਲ ਈਸ਼ੁਰੀ ਮਨੁੱਖ ਮੇਲ ਹੈ!

ਫਿਰ ਵੀ, ਇਹੀ ਉਹ ਸਥਾਨ ਹੈ ਜਿੱਥੇ ਸ੍ਰਿਸ਼ਟੀ-ਬਨਾਮ-ਕ੍ਰਮਵਿਕਾਸਵਾਦ, ਅਤੇ ਇਸ ਨਾਲ ਸੰਬੰਧਿਤ ਧਰਤੀ ਦੀ ਲੰਮੀ ਉਮਰ ਦਾ ਵਿਸ਼ਾ “ਅਸੰਗਤ” ਹੁੰਦਿਆਂ ਹੋਇਆਂ ਖਤਮ ਹੋ ਜਾਂਦਾ ਹੈ, ਪਰ ਇਹ ਬੜ੍ਹੀ ਦ੍ਰਿੜਤਾ ਨਾਲ ਬਾਈਬਲ ਦੇ ਅਧਿਕਾਰ, ਖ਼੍ਰੀਸ਼ਟ-ਵਿਗਿਆਨ ਅਤੇ ਅਖੀਰ ਵਿੱਚ, ਸਾਡੇ ਖੁਦ ਦੇ ਛੁਟਕਾਰੇ ਨਾਲ ਜੁੜੇ ਹੋਏ ਹਨ।

ਇਹ ਸੁਝਾਓ ਦੇਣਾ ਅਸਾਨ ਹੈ, ਕਿ ਆਦਮ ਅਤੇ ਹਵਾ (ਅਤੇ ਪਾਪ ਅਤੇ ਮੌਤ ਦੇ ਸੰਬੰਧਿਤ ਵਿਸ਼ਿਆਂ) ਦਾ ਵਰਨਣ ਇੱਕ ਕਲਪਿਤ ਕਥਾ ਹੈ, ਜਾਂ ਇਸ ਦਾ “ਦੁਹਰਾਓ” ਕੀਤੇ ਜਾਣ ਦੀ ਜ਼ਰੂਰਤ ਹੈ, ਇਹ ਦੋਵੇਂ ਹੀ ਗੱਲਾਂ ਪਰਮੇਸ਼ੁਰ ਅਤੇ ਪਵਿੱਤਰ ਵਚਨ ਦੇ ਅਧਿਕਾਰ ਦੇ ਉੱਤੇ ਸਿੱਧੇ ਤੌਰ ਤੇ ਹਮਲਾ ਕਰਨਾ ਹੈ ਅਤੇ ਨਾਲ ਹੀ ਯਿਸੂ ਦੀ ਮੌਤ ਦੇ ਸੰਪੂਰਨ ਮਕਸਦ ਦੇ ਉੱਤੇ ਪ੍ਰਸ਼ਨ ਖੜਾ ਕਰਨਾ ਹੈ। ਇਹ ਦੋਵੇਂ ਅਰਥਾਤ ਪੁਰਾਣੇ ਅਤੇ ਨਵੇਂ ਨੇਮ ਦੇ ਉੱਤੇ ਹਮਲਾ ਕਰਨਾ ਹੈ ਕਿਉਂਕਿ ਲੂਕਾ ਯਿਸੂ ਦੀ ਵੰਸ਼ਾਵਲੀ ਨੂੰ ਆਦਮ (ਲੂਕਾ 3:23-28) ਤੋਂ ਹੋਣ ਦੇ ਲਈ ਦਿਖਾਉਂਦਾ ਹੈ, ਪੌਲੁਸ ਯਿਸੂ ਨੂੰ “ਆਖਰੀ ਆਦਮ” (1ਕੁਰਿੰਥਿਆਂ 15:45) ਦੇ ਰੂਪ ਵਿੱਚ ਇਸ਼ਾਰਾ ਕਰਦਾ ਹੈ ਅਤੇ ਆਦਮ ਦੇ ਲਈ ਨਵੇਂ ਨੇਮ ਦੇ ਹੋਰ ਵੀ ਜ਼ਿਆਦਾ ਹਵਾਲੇ (1ਤਿਮੋਥਿਉਸ 2:13-14; ਯਹੂਦਾ 1:14) ਪਾਏ ਜਾਂਦੇ ਹਨ। ਪਾਪ, ਅਤੇ ਇਸ ਦੇ ਨਾਲ ਮੌਤ ਦੀ ਜਾਣਕਾਰੀ, ਨਵੇਂ ਨੇਮ ਵਿੱਚ ਆਦਮ ਦੇ ਨਾਲ ਵੀ ਜੁੜਿਆ ਹੋਇਆ ਹੈ (ਰੋਮੀਆਂ 5:12)। ਇਸ ਲਈ, ਜੇਕਰ ਆਦਮ ਇੱਕ ਭੌਤਿਕ, ਇਤਿਹਾਸਕ ਪ੍ਰਾਣੀ ਨਹੀਂ ਹੈ, ਤਦ ਆਪਣੇ ਪ੍ਰਭਾਵ ਵਿੱਚ ਬਾਈਬਲ ਦੀ ਕਿਸੇ ਵੀ ਗੱਲ਼ ਨੂੰ ਅਰਥ ਪੂਰਣ ਤੌਰ ਤੇ ਨਹੀਂ ਲਿਆ ਜਾ ਸੱਕਦਾ ਹੈ, ਜਿਹੜੀ ਇੱਕ ਅਜਿਹੀ ਸਚਿਆਈ ਹੈ ਜਿਸ ਤੋਂ ਇੰਜ ਪਤਾ ਲੱਗਦਾ ਹੈ ਕਿ ਨਾਸਤਿਕ ਕਈ ਇੰਜੀਲਵਾਦੀਆਂ ਨਾਲੋਂ ਕਿਤੇ ਜ਼ਿਆਦਾ ਸ਼ਲਾਘਾ ਕਰਦੇ ਹਨ! ਇਸ ਵਿੱਚ ਵੀ ਬਦਕਿਸਮਤੀ ਦੀ ਗੱਲ ਹੈ, ਕਿ ਯਿਸੂ ਦਾ ਸਾਡੇ ਲਈ ਮਰਨ ਦੇ ਲਈ ਆਉਣ, ਅਤੇ ਇਸ ਦੇ ਨਾਲ ਹੀ ਸਾਡੇ ਛੁਟਕਾਰੇ ਦੀ ਵੀ ਪੂਰੀ ਤਕਰਸੰਗਤਤਾ ਹੀ ਖਤਮ ਹੋ ਜਾਂਦੀ ਹੈ।

ਪਰ ਪਰਮੇਸ਼ੁਰ ਨੇ ਫਿਰ ਵੀ ਕ੍ਰਮ ਵਿਕਾਸ ਦਾ ਇਸਤੇਮਾਲ ਕੀਤਾ ਹੈ ਅਤੇ ਧਰਤੀ ਦੀ ਲੰਮੀ ਉਮਰ ਹੋਣ ਤੇ ਕੀ ਕਿਹਾ ਜਾਵੇ?

ਜੇਕਰ ਆਦਮ ਅਤੇ ਹਵਾ ਇਤਹਾਸਕ ਪ੍ਰਾਣੀ ਹਨ, ਤਾਂ ਫਿਰ ਸਪੱਸ਼ਟ ਤੌਰ ਤੇ ਉਸ ਬਿੰਦੂ ਤੋਂ ਕ੍ਰਮ ਵਿਕਾਸ ਦੀ ਕੋਈ ਜ਼ਰੂਰਤ ਨਹੀਂ ਰਹਿ ਜਾਂਦੀ ਹੈ ਜਿਵੇਂ ਕਿ ਲੂਕਾ ਵਿੱਚ ਯਿਸੂ ਦੀ ਵੰਸ਼ਾਵਲੀ ਦੇ ਦੁਆਰਾ ਸਿੱਧ ਕੀਤਾ ਹੋਇਆ ਹੈ। ਇਸ ਦੇ ਉਲਟ, ਜੇਕਰ ਆਦਮ ਦੇ ਆਉਣ ਤੋਂ ਪਹਿਲਾਂ ਮੌਤ ਨਹੀਂ ਸੀ (ਰੋਮੀਆਂ 5:12), ਤਾਂ ਫਿਰ ਕ੍ਰਮ ਵਿਕਾਸ ਦੀ ਕੋਈ ਜਗ੍ਹਾ ਨਹੀਂ ਰਹਿ ਜਾਂਦੀ-ਇਸ ਨੂੰ ਪੂਰੀ ਤੌਰ ਤੇ ਅਸਵੀਕਾਰ ਕੀਤਾ ਜਾਂਦਾ ਹੈ।

ਇਹ ਸਿਰਫ਼ ਉਤਪਤ 1:2 ਤੋਂ ਪਹਿਲਾਂ ਦੀ ਧਰਤੀ ਦੀ ਲੰਮੀ ਉਮਰ ਹੋਣ ਨੂੰ ਛੱਡ ਦਿੰਦਾ ਹੈ-ਪਰ ਕਿਸ ਮਕਸਦ ਲਈ? ਜੇਕਰ ਸਾਨੂੰ ਆਦਮ ਦੀ ਸ੍ਰਿਸ਼ਟੀ ਤੋਂ ਅੱਗੇ ਬਾਈਬਲ ਨੂੰ ਸਵੀਕਾਰ ਕਰਨਾ ਹੈ, ਤਾਂ ਫਿਰ ਕਿਉਂ ਅਸੀਂ ਬਾਕੀ ਦੇ ਰਹਿੰਦੇ ਹੋਏ ਕੁਝ ਵਚਨਾਂ ਦੇ ਨਾਲ ਪਰਮੇਸ਼ੁਰ ਦੇ ਬਾਰੇ ਪ੍ਰਸ਼ਨ ਕਰਾਂਗੇ ਕਿਉਂ ਕੋਈ ਉਤਪਤ 1:1 ਅਤੇ 2 ਦੇ ਵਿਚਕਾਰ ਦੇ “ਫਾਸਲੇ” ਨੂੰ ਪੜੇਗਾ, ਜਾਂ ਫਿਰ ਕੋਈ ਹੋਰ “ਸਪੱਸ਼ਟੀਕਰਨ” ਦੇ ਰੂਪ ਵਿੱਚ ਉਤਪਤ ਦੇ ਸਿੱਧੇ ਤੌਰ ਤੇ ਪਾੜ੍ਹੇ ਜਾਣ ਦਾ ਇਨਕਾਰ ਕਰਦੇ ਹੋਇਆਂ ਵੇਖੇਗਾ? ਇਸ ਦਾ ਸਿਰਫ ਇਕ ਹੀ ਕਾਰਨ ਗੈਰ-ਬਾਈਬਲ ਸੰਬੰਧਿਤ, ਮਨੁੱਖੀ ਦ੍ਰਿਸ਼ਟੀਕੋਣ ਨੂੰ ਕਿਸੇ ਇੱਕ ਮਨੁੱਖ ਦੇ ਧਰਮ ਵਿਗਿਆਨ ਵਿੱਚ ਪੂਰੇ ਤੌਰ ਤੇ ਸਵੀਕਾਰ ਕਰਨਾ ਹੈ; ਜਿਹੜਾ ਕ੍ਰਮ ਵਿਕਾਸ ਨੂੰ ਕੰਮ ਦੇ ਲਈ ਧਰਤੀ ਦੀ ਲੰਮੀ ਉਮਰ ਹੋਣ ਦੀ ਮੰਗ ਕਰਦਾ ਹੋਵੇ!

ਬਾਈਬਲ ਸਿੱਖਿਆ ਦਿੰਦੀ ਹੈ ਕਿ ਯਿਸੂ ਮਸੀਹ ਆਖਰੀ ਆਦਮ (1ਕੁਰਿੰਥੀਆਂ 15:45) ਹੈ ਜਿਹੜਾ ਸਾਡੇ ਪਾਪਾਂ ਦੇ ਲਈ ਮਰਨ ਵਾਸਤੇ ਆਇਆ ਅਤੇ ਸਲੀਬ ਦੇ ਉੱਤੇ ਮਰਨ ਦੇ ਦੁਆਰਾ ਉਸ ਨੇ ਪਰਮੇਸ਼ੁਰ ਦੇ ਨਾਲ ਸਾਡੇ ਮੇਲ ਮਿਲਾਪ ਦੇ ਤਰੀਕੇ ਦਾ ਪ੍ਰਬੰਧ ਅਤੇ ਸਾਨੂੰ ਉਸ ਦੇ ਨਾਲ ਹਮੇਸ਼ਾ ਦੇ ਲਈ ਰਹਿਣ ਲਈ ਯੋਗ ਕੀਤਾ ਹੈ। ਜਿਵੇਂ ਕਿ ਪੌਲੁਸ ਗਲਾਤੀਆਂ 1:6-7 ਵਿੱਚ ਕਹਿੰਦਾ ਹੈ ਇਸ ਨੂੰ ਛੱਡ ਕੇ ਹੋਰ ਕੋਈ ਵੀ “ਖੁਸ਼ਖਬਰੀ” ਅਸਲ ਵਿੱਚ ਖੁਸ਼ਖਬਰੀ ਹੈ ਹੀ ਨਹੀਂ!

 ਹਵਾਲੇ

  1. ਇਸ ਲੇਖ ਨੂੰ ਬ੍ਰਿਕ, ਆਰ., ਯਿਸੂ ਕਿਉਂ ਮਰਿਆ?- ਸ੍ਰਿਸ਼ਟੀ ਅਤੇ ਬਲੀਦਾਨ ਪ੍ਰਣਾਲੀ, ਸਾੱਲਟ ਸ਼ੇੱਕਰਜ਼ ਜਰਨਲ, ਨਵੰਬਰ 2009; saltshakers.org.au ਮੂਲਪਾਠ ਵੱਲ ਵਾਪਸ ਜਾਓ।
  2. ਈਰਿੱਕਸਨ, ਮਿਲਾੱਰਡ., ਖ੍ਰੀਸਟ ਧਰਮ ਵਿਗਿਆਨ, ਬੇਕਰ ਬੁੱਕ ਹਾਊਸ, ਗ੍ਰਾਂਡ ਰੇਪਿੱਡਸ, ਮਿਸ਼ੀਗਨ, ਪੇ. 663, 1985. ਮੂਲਪਾਠ ਵੱਲ ਵਾਪਸ ਜਾਓ।

Helpful Resources